ਹਿੰਦੀ ਸਿਨੇਮਾ ਦੀ ਸਭ ਤੋਂ ਚਰਚਿਤ ਜੋੜੀ ਆਲੀਆ ਭੱਟ ਅਤੇ ਰਣਬੀਰ ਕਪੂਰ ਨੇ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ਖਬਰੀ ਦਿੱਤੀ ਹੈ। ਇਸ ਖੁਸ਼ੀ ‘ਚ ਆਲੀਆ ਨੇ ਆਪਣੇ ਪਹਿਲੇ ਬੱਚੇ ਦੀ ਜਾਣਕਾਰੀ ਪ੍ਰਸ਼ੰਸਕਾਂ ਨਾਲ ਸਾਂਝੀ ਕੀਤੀ ਹੈ। …ਸੋਮਵਾਰ ਨੂੰ ਆਲੀਆ ਭੱਟ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਸ਼ੇਅਰ ਕੀਤੀ, ਜਿਸ ‘ਚ ਅਦਾਕਾਰਾ ਆਪਣੀ ਸੋਨੋਗ੍ਰਾਫੀ ਕਰਵਾਉਂਦੀ ਨਜ਼ਰ ਆ ਰਹੀ ਹੈ, ਜਦੋਂ ਕਿ ਉਸ ਦਾ ਪਤੀ ਰਣਬੀਰ ਸਕ੍ਰੀਨ ‘ਤੇ ਬੱਚੇ ਨੂੰ ਦੇਖ ਰਿਹਾ ਹੈ।
ਇਸ ਬੇਹੱਦ ਕਿਊਟ ਫੋਟੋ ‘ਚ ਆਲੀਆ ਨੇ ਕੈਪਸ਼ਨ ‘ਚ ਲਿਖਿਆ, ”ਸਾਡਾ ਬੱਚਾ, ਜਲਦ ਆਉਣ ਵਾਲਾ.” ਜਿਵੇਂ ਹੀ ਇਹ ਜਾਣਕਾਰੀ ਸੋਸ਼ਲ ਮੀਡੀਆ ‘ਤੇ ਆਈ ਤਾਂ ਪ੍ਰਸ਼ੰਸਕਾਂ ਦੇ ਨਾਲ-ਨਾਲ ਸੈਲੇਬਸ ਨੇ ਵੀ ਇਸ ‘ਤੇ ਆਪਣੀ ਪ੍ਰਤੀਕਿਰਿਆ ਦੇਣੀ ਸ਼ੁਰੂ ਕਰ ਦਿੱਤੀ। ਆਲੀਆ ਅਤੇ ਰਣਬੀਰ ਦੇ ਇੰਡਸਟਰੀ ਦੇ ਦੋਸਤਾਂ ਜਿਵੇਂ ਕਰਨ ਜੌਹਰ, ਪਰਿਣੀਤੀ ਚੋਪੜਾ, ਰਕੁਲ ਪ੍ਰੀਤ ਸਿੰਘ, ਪ੍ਰਿਯੰਕਾ ਚੋਪੜਾ ਜੋਨਸ, ਟਾਈਗਰ ਸ਼ਰਾਫ ਅਤੇ ਮੌਨੀ ਰਾਏ ਸਮੇਤ ਕਈ ਹੋਰਾਂ ਨੇ ਟਿੱਪਣੀ ਭਾਗ ਵਿੱਚ ਜੋੜੇ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਬਾਲੀਵੁੱਡ ਸਟਾਰ ਜੋੜੇ ਆਲੀਆ ਅਤੇ ਰਣਬੀਰ ਦੀ ਮੁਲਾਕਾਤ 2018 ‘ਚ ‘ਬ੍ਰਹਮਾਸਤਰ’ ਦੇ ਸੈੱਟ ‘ਤੇ ਹੋਈ ਸੀ, ਜਿੱਥੇ ਉਨ੍ਹਾਂ ਨੂੰ ਪਿਆਰ ਹੋ ਗਿਆ ਸੀ। ਇਸ ਤੋਂ ਬਾਅਦ ਦੋਹਾਂ ਨੇ 14 ਅਪ੍ਰੈਲ ਨੂੰ ਵਿਆਹ ਕਰ ਲਿਆ।