Alia Bhatt Mehendi Pics: ਬਾਲੀਵੁੱਡ ਅਦਾਕਾਰਾ ਆਲੀਆ ਭੱਟ (Alia Bhatt) ਤੇ ਰਣਬੀਰ ਕਪੂਰ (Ranbir Kapoor) ਦੋਵੇਂ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਹੁਣ ਅਦਾਕਾਰਾ ਆਪਣੇ ਵਿਆਹ ਦੇ ਹਰ ਫੰਕਸ਼ਨਜ਼ ਦੀਆਂ ਤਸਵੀਰਾਂ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸਾਂਝੀਆ ਕਰ ਰਹੀ ਹੈ। ਆਲੀਆ ਨੇ ਅੱਜ ਆਪਣੇ ਸੋਸ਼ਲ ਅਕਾਊਂਟ ਤੇ ਮਹਿੰਦੀ ਦੀਆਂ ਰੋਮਾਂਟਿਕ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਵਿੱਚ ਰਣਬੀਰ ਨਾਲ ਉਹ ਆਪਣੇ ਮਜ਼ੇਦਾਰ ਅੰਦਾਜ਼ ਚ ਨਜ਼ਰ ਆ ਰਹੀ ਹੈ। ਤੁਸੀ ਵੀ ਆਲੀਆ ਦੀਆਂ ਇਨ੍ਹਾਂ ਤਸਵੀਰਾਂ ਦੇ ਇੱਕ ਨਜ਼ਰ ਮਾਰੋ।
ਅਦਾਕਾਰ ਨੇ ਇਸ ਤਸਵੀਰਾਂ ਸਾਂਝੀਆ ਕਰ ਕੈਪਸ਼ਨ ਵਿੱਚ ਲਿਖਿਆ- ਇਹ ਮਹਿੰਦੀ ਕਿਸੇ ਖੂਬਸੂਰਤ ਸੁਪਨੇ ਦੀ ਤਰ੍ਹਾਂ ਸੀ।
ਇਹ ਪਿਆਰ, ਪਰਿਵਾਰ, ਸਾਡੇ ਸੋਹਣੇ ਸਭ ਤੋਂ ਚੰਗੇ ਦੋਸਤਾਂ, ਬਹੁਤ ਸਾਰੇ ਫਰੈਂਚ ਫਰਾਈਜ਼, ਲੱਡੂਵਾਲਿਆਂ ਦੁਆਰਾ ਇੱਕ ਹੈਰਾਨੀਜਨਕ ਪ੍ਰਦਰਸ਼ਨ ਨਾਲ ਭਰਿਆ ਦਿਨ ਸੀ। ਇਸਦੇ ਨਾਲ ਹੀ ਅਯਾਨ ਦੁਆਰਾ ਆਯੋਜਿਤ ਡੀਜੇ ਬਹੁਤ ਮਜ਼ੇਦਾਰ ਸੀ। ਉਨ੍ਹਾਂ ਨੇ ਮਿਸਟਰ ਕਪੂਰ ਮੇਰੇ ਪਸੰਦੀਦਾ ਕਲਾਕਾਰ ਦੇ ਮਨਪਸੰਦ ਗੀਤ ਪੇਸ਼ ਕੀਤੇ। ਇਹ ਦਿਨ ਕੁਝ ਖੁਸ਼ੀ ਦੇ ਹੰਝੂ ਲੈ ਕੇ ਆਏ। ਮੇਰੀ ਜ਼ਿੰਦਗੀ ਦੇ ਪਿਆਰ ਨਾਲ ਖੁਸ਼ਹਾਲ ਪਲ।