ਭਵਿੱਖ ‘ਚ ਭਾਰਤੀ ਕ੍ਰਿਕਟ ਟੀਮ ਦੀ ਕਪਤਾਨੀ ਹਾਰਦਿਕ ਪੰਡਯਾ ਨੂੰ ਸੌਂਪੀ ਜਾ ਸਕਦੀ ਹੈ। ਨਿਊਜ਼ੀਲੈਂਡ ਦੇ ਸਾਬਕਾ ਆਲਰਾਊਂਡਰ ਸਕਾਟ ਸਟਾਇਰਿਸ ਨੇ ਹਾਰਦਿਕ ਦੀ ਅਗਵਾਈ ‘ਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਹਾਰਦਿਕ ‘ਚ ਭਾਰਤੀ ਟੀ-20 ਅੰਤਰਰਾਸ਼ਟਰੀ ਟੀਮ ਦਾ ਕਪਤਾਨ ਬਣਨ ਦੇ ਸਾਰੇ ਗੁਣ ਹਨ। ਮੈਨੂੰ ਲੱਗਦਾ ਹੈ ਕਿ ਭਵਿੱਖ ‘ਚ ਉਸ ਨੂੰ ਕਪਤਾਨੀ ਸੌਂਪੀ ਜਾ ਸਕਦੀ ਹੈ।
“ਇਹ ਇੱਕ ਦਿਲਚਸਪ ਚਰਚਾ ਹੈ ਕਿਉਂਕਿ ਛੇ ਮਹੀਨੇ ਪਹਿਲਾਂ ਤੱਕ ਕਿਸੇ ਨੇ ਇਸ ਦੀ ਕਲਪਨਾ ਵੀ ਨਹੀਂ ਕੀਤੀ ਹੋਵੇਗੀ। ਹਾਲਾਂਕਿ ਹਾਰਦਿਕ ਨੇ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ। ਫੁੱਟਬਾਲ ਵਿੱਚ ਚਰਿੱਤਰ ਅਤੇ ਸ਼ਖਸੀਅਤ ਵਾਲੇ ਖਿਡਾਰੀਆਂ ਨੂੰ ਅਕਸਰ ਕੁਝ ਜ਼ਿੰਮੇਵਾਰੀ ਦਿਖਾਉਣ ਦਾ ਮੌਕਾ ਦੇਣ ਲਈ ਕਪਤਾਨ ਬਣਾਇਆ ਜਾਂਦਾ ਹੈ। ਇਸ ਲਈ ਮੈਂ ਚਾਹੁੰਦਾ ਹਾਂ ਕਿ ਹਾਰਦਿਕ ਪੰਡਯਾ ਨੂੰ ਟੀਮ ਵਿੱਚ ਅਗਵਾਈ ਦੀ ਜ਼ਿੰਮੇਵਾਰੀ ਦਿੱਤੀ ਜਾਵੇ, ਭਾਵੇਂ ਉਹ ਮੌਜੂਦਾ ਸਮੇਂ ਵਿੱਚ ਉਪ ਕਪਤਾਨ ਹੋਵੇ ਜਾਂ ਭਵਿੱਖ ਵਿੱਚ ਕਪਤਾਨੀ।