Nation Post

‘ਆਪ’ ਸੁਪਰੀਮੋ ਕੇਜਰੀਵਾਲ ਦਾ ਵੱਡਾ ਐਲਾਨ, Delhi ‘ਚ 1 ਅਕਤੂਬਰ ਤੋਂ ਹਰ ਇੱਕ ਨੂੰ ਨਹੀਂ ਮਿਲੇਗੀ ਬਿਜਲੀ ਸਬਸਿਡੀ

Arvind Kejriwal

ਨਵੀਂ ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਪ੍ਰੈਸ ਕਾਨਫਰੰਸ ਵਿੱਚ ਮੁਫਤ ਬਿਜਲੀ ਨੂੰ ਲੈ ਕੇ ਵੱਡਾ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਅੱਜ ਕੈਬਨਿਟ ਨੇ ਇਕ ਅਹਿਮ ਫੈਸਲਾ ਲਿਆ ਹੈ, ਜਿਸ ਤਹਿਤ 1 ਅਕਤੂਬਰ ਤੋਂ ਲੋਕਾਂ ਨੂੰ ਬਿਜਲੀ ਸਬਸਿਡੀ ‘ਤੇ ਵਿਕਲਪ ਦਿੱਤਾ ਜਾਵੇਗਾ। ਦਿੱਲੀ ਸਰਕਾਰ ਲੋਕਾਂ ਤੋਂ ਪੁੱਛੇਗੀ ਕਿ ਉਹ ਬਿਜਲੀ ‘ਤੇ ਸਬਸਿਡੀ ਚਾਹੁੰਦੇ ਹਨ ਜਾਂ ਨਹੀਂ। ਸੀਐਮ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ 1 ਅਕਤੂਬਰ ਤੋਂ ਦਿੱਲੀ ਸਰਕਾਰ ਸਿਰਫ਼ ਉਨ੍ਹਾਂ ਲੋਕਾਂ ਨੂੰ ਹੀ ਬਿਜਲੀ ਸਬਸਿਡੀ ਦੇਵੇਗੀ ਜੋ ਚਾਹੁੰਦੇ ਹਨ। ਅਸੀਂ ਇੱਕ ਵਿਕਲਪ ਦੇਵਾਂਗੇ ਕਿ ਲੋਕ ਬਿਜਲੀ ਸਬਸਿਡੀ ਚਾਹੁੰਦੇ ਹਨ ਜਾਂ ਨਹੀਂ।

ਦੱਸ ਦਈਏ ਕਿ ਮੌਜੂਦਾ ਸਮੇਂ ‘ਚ ਦਿੱਲੀ ਦੇ ਖਪਤਕਾਰਾਂ ਨੂੰ 200 ਯੂਨਿਟ ਤੱਕ ਦਾ ਕੋਈ ਬਿੱਲ ਨਹੀਂ ਦੇਣਾ ਪੈਂਦਾ, ਜਦਕਿ 201 ਤੋਂ 400 ਯੂਨਿਟ ਪ੍ਰਤੀ ਮਹੀਨਾ ਬਿਜਲੀ ਦੀ ਖਪਤ ਕਰਨ ‘ਤੇ 800 ਰੁਪਏ ਦੀ ਸਬਸਿਡੀ ਮਿਲਦੀ ਹੈ।

Exit mobile version