ਪਾਵਰਕੌਮ ਨੇ ਆਨਲਾਈਨ ਬਿੱਲ ਜਮ੍ਹਾਂ ਕਰਵਾਉਣ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਇਸ ਦੌਰਾਨ 5 ਲੱਖ ਤੋਂ ਵੱਧ ਗਾਹਕਾਂ ਨੂੰ ਹੁਣ ਆਪਣਾ ਈਮੇਲ ਆਈਡੀ ਤਿਆਰ ਕਰਨ ਦੇ ਨਾਲ-ਨਾਲ ਮੋਬਾਈਲ ਨੰਬਰ ਵੀ ਰਜਿਸਟਰ ਕਰਵਾਉਣਾ ਪਵੇਗਾ। ਦਰਅਸਲ, ਜੇਕਰ ਕੋਈ ਗਾਹਕ ਆਪਣੇ ਬਿਜਲੀ ਦੇ ਬਿੱਲ ਦਾ ਭੁਗਤਾਨ ਆਨਲਾਈਨ ਕਰਦਾ ਹੈ, ਤਾਂ ਉਸ ਦੇ ਮੋਬਾਈਲ ‘ਤੇ ਦੋ ਓਟੀਪੀ ਆਉਣਗੇ। ਇਸ ਤੋਂ ਬਾਅਦ ਹੀ ਬਿਜਲੀ ਬਿੱਲ ਦਾ ਭੁਗਤਾਨ ਕਰ ਸਕੇਗਾ। ਹਾਲਾਂਕਿ ਖਪਤਕਾਰਾਂ ਵੱਲੋਂ ਇਸਦਾ ਵਿਰੋਧ ਕੀਤਾ ਜਾ ਰਿਹਾ ਹੈ।
ਅਸਲ, ਵਿੱਚ ਜਿਨ੍ਹਾਂ ਕੋਲ ਸੋਸ਼ਲ ਸਾਈਟਾਂ ‘ਤੇ ਜਾਣ ਦਾ ਸਾਧਨ ਵੀ ਨਹੀਂ ਹੈ ਅਤੇ ਉਹ ਕਈ ਵਾਰ ਗਲੀ ‘ਚ ਖੁੱਲ੍ਹੀਆਂ ਦੁਕਾਨਾਂ ‘ਤੇ ਆਪਣੇ ਬਿਜਲੀ ਦੇ ਬਿੱਲ ਜਮ੍ਹਾ ਕਰਵਾ ਦਿੰਦੇ ਹਨ। ਉਨ੍ਹਾਂ ਨੂੰ ਈਮੇਲ ਆਈਡੀ ਤਿਆਰ ਕਰਵਾਉਣੇ ਦੀ ਜ਼ਰੂਰਤ ਨਹੀਂ ਪੈਂਦੀ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਦਾ ਨੋਟੀਫਿਕੇਸ਼ਨ ਪੀ.ਐਸ.ਪੀ.ਸੀ.ਐਲ ਦੀ ਸਾਈਟ ‘ਤੇ ਦਿਖਾਇਆ ਜਾ ਰਿਹਾ ਹੈ, ਜਿਸ ਵਿੱਚ ਲਿਖਿਆ ਗਿਆ ਹੈ ਕਿ ਖਪਤਕਾਰ ਦਾ ਬਿੱਲ ਉਦੋਂ ਤੱਕ ਨਹੀਂ ਵਸੂਲਿਆ ਜਾਵੇਗਾ ਜਦੋਂ ਤੱਕ ਖਪਤਕਾਰ ਵੈਰੀਫਿਕੇਸ਼ਨ ਨਹੀਂ ਕਰਵਾ ਲੈਂਦਾ ਅਤੇ ਈਮੇਲ ਜਨਰੇਟ ਨਹੀਂ ਕਰਦਾ।
ਖਪਤਕਾਰ ਕਰ ਰਹੇ ਵਿਰੋਧ
ਇਸ ਦੌਰਾਨ ਪਾਵਰਕੌਮ ਦੇ ਫੈਸਲੇ ਦਾ ਖਪਤਕਾਰਾਂ ਵੱਲੋਂ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਬਸਤੀ ਪੀਰਦਾਦ ਰੋਡ ਦੇ ਵਸਨੀਕ ਸੁਰਿੰਦਰਪਾਲ ਸਿੰਘ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੇ ਆਪਣਾ ਬਿਜਲੀ ਬਿੱਲ ਆਨਲਾਈਨ ਜਮ੍ਹਾ ਕਰਵਾਉਣਾ ਸ਼ੁਰੂ ਕੀਤਾ ਤਾਂ ਪਾਵਰਕੌਮ ਦੀ ਸਾਈਟ ’ਤੇ ਨੋਟੀਫਿਕੇਸ਼ਨ ਤਾਂ ਦਿਖਾਈ ਦੇ ਰਿਹਾ ਸੀ, ਪਰ ਹਰੇਕ ਖਪਤਕਾਰ ਦੀ ਆਈਡੀ ਬਣਾਉਣਾ ਮੁਮਕਿਨ ਨਹੀਂ ਹੈ ਅਤੇ ਬੱਸ ਦੀ ਗੱਲ ਨਹੀਂ ਹੈ। ਕਿਉਂਕਿ ਹਰ ਖਪਤਕਾਰ ਪੜ੍ਹਿਆ-ਲਿਖਿਆ ਨਹੀਂ ਹੁੰਦਾ। ਆਈਡੀ ਬਣਾਉਣ ਦੌਰਾਨ ਖਪਤਕਾਰ ਦੀ ਨਿੱਜਤਾ ਵੀ ਵਿਭਾਗ ਕੋਲ ਜਾਵੇਗੀ। ਹਾਲਾਂਕਿ ਕੋਈ ਹੀ ਖਤਪਕਾਰ ਹੈ ਜੋ ਪਾਵਰਕੌਮ ਵੱਲੋਂ ਜਾਰੀ ਕੀਤੇ ਗਏ ਇਸ ਆਦੇਸ਼ ਮੁਤਾਬਿਕ ਬਿਲ ਜਮਾ ਕਰਵਾ ਸਕੇ।