Friday, November 15, 2024
HomeBreakingਅੰਮ੍ਰਿਤਸਰ ਵਿੱਚ ਜੀ-20 ਕਾਨਫਰੰਸ ਅੱਜ ਤੋਂ ਸ਼ੁਰੂ: ਖ਼ਾਲਸਾ ਕਾਲਜ ਵਿੱਚ ਹੋਈਆਂ ਸਾਰੀਆਂ...

ਅੰਮ੍ਰਿਤਸਰ ਵਿੱਚ ਜੀ-20 ਕਾਨਫਰੰਸ ਅੱਜ ਤੋਂ ਸ਼ੁਰੂ: ਖ਼ਾਲਸਾ ਕਾਲਜ ਵਿੱਚ ਹੋਈਆਂ ਸਾਰੀਆਂ ਤਿਆਰੀਆਂ,CM ਮਾਨ ਵੀ ਪਹੁੰਚਣਗੇ |

ਅੰਮ੍ਰਿਤਸਰ ਵਿੱਚ ਹੋਣ ਵਾਲੀ ਜੀ-20 ਕਾਨਫਰੰਸ ਦੀ ਮੀਟਿੰਗ ਦੀ ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ। ਖ਼ਾਲਸਾ ਕਾਲਜ ਵਿੱਚ ਇਸ ਦੀਆਂ ਤਿਆਰੀਆਂ ਪੂਰੀਆਂ ਹੋ ਗਈਆਂ ਹਨ। 15 ਤੋਂ 17 ਮਾਰਚ ਤੱਕ ਸਿੱਖਿਆ ਦੇ ਖੇਤਰ ਵਿੱਚ ਹੋਈਆਂ ਨਵੀਆਂ ਖੋਜਾਂ ਤੇ ਗੱਲਬਾਤ ਕੀਤੀ ਜਾਵੇਗੀ । ਇਸ ਦੇ ਨਾਲ ਹੀ ਕਰੋਨਾ ਕਾਲ ਵਿੱਚ ਸਿੱਖਿਆ ਦੇ ਖੇਤਰ ਵਿੱਚ ਹੋਏ ਨੁਕਸਾਨ ਤੇ ਵੀ ਵਿਚਾਰ ਕੀਤਾ ਜਾਵੇਗਾ। ਇਸ ਸਮਾਗਮ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਪਹੁੰਚਣਗੇ |

Today, India commences its G20 Presidency - The Hindu BusinessLineਪੰਜਾਬ ਸਰਕਾਰ ਨੇ ਖਾਲਸਾ ਕਾਲਜ ਵਿੱਚ ਹੋਣ ਵਾਲੇ ਸਮਾਗਮਾਂ ਨੂੰ ਲੈ ਕੇ ਪੂਰੀ ਤਿਆਰੀ ਕਰ ਲਈ ਹੈ |ਪੰਜਾਬੀ ਸੱਭਿਅਤਾ ਨੂੰ ਦਰਸਾਉਂਦੀ ਝਾਂਕੀ ਵੀ ਕੱਢੀ ਜਾਵੇਗੀ। ਖਾਲਸਾ ਕਾਲਜ ‘ਚ 20 ਝੰਡਿਆਂ ਤੋਂ ਪਤਾ ਲੱਗਦਾ ਹੈ ਕਿ ਇੱਥੇ ਜੀ-20 ਕਾਨਫਰੰਸ ਹੋ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਭਾਰਤ ਦੀ ਜੀ-20 ਦੀ ਪ੍ਰਧਾਨਗੀ ਦੌਰਾਨ ਸਿੱਖਿਆ ਦੇ ਖੇਤਰਾਂ ‘ਤੇ ਧਿਆਨ ਕੇਂਦਰਿਤ ਕਰ ਰਿਹਾ ਹੈ। ਇਹਨਾਂ ਵਿੱਚ ਮੁਢਲੀ ਸੰਖਿਆ, ਤਕਨੀਕੀ ਸਿੱਖਿਆ, ਕੰਮ ਦਾ ਭਵਿੱਖ, ਅਤੇ ਖੋਜ ਅਤੇ ਨਵੀਨਤਾ ਸਹਿਯੋਗ ਦੇ ਮੁੱਦੇ ਸ਼ਾਮਿਲ ਹੋਣਗੇ ।

ਜੀ-20 ਸੰਮੇਲਨ ਵਿੱਚ ਭਾਰਤ, ਅਰਜਨਟੀਨਾ, ਆਸਟਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਇੰਡੋਨੇਸ਼ੀਆ, ਇਟਲੀ, ਜਾਪਾਨ, ਕੋਰੀਆ ਗਣਰਾਜ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਯੂਨਾਈਟਿਡ ਕਿੰਗਡਮ ਅਤੇ ਸੰਯੁਕਤ ਰਾਜ ਸਮੇਤ 19 ਦੇਸ਼ ਸ਼ਾਮਿਲ ਹੋਣਗੇ । ਜੀ 20 ਸੰਮੇਲਨ ਹਰ ਸਾਲ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਜਾਂਦਾ ਹੈ।

पंजाबी सभ्यता को दर्शाती अकादमी।

RELATED ARTICLES

LEAVE A REPLY

Please enter your comment!
Please enter your name here

Most Popular

Recent Comments