ਪੰਜਾਬ ‘ਚ ਆਮ ਆਦਮੀ ਪਾਰਟੀ ਦੀ ਸਰਕਾਰ ਨਸ਼ਾ ਖਤਮ ਕਰਨ ਦੀ ਗੱਲ ਕਰ ਰਹੇ ਹਨ ਪਰ ਪੰਜਾਬ ਦੇ ਸਰਹੱਦੀ ਪਿੰਡਾਂ ‘ਚ ਨਸ਼ੇ ‘ਤੇ ਰੋਕ ਲਗਾਉਣ ‘ਚ ਸਰਕਾਰ ਅਸਫਲ ਹੋ ਰਹੀ ਹੈ। ਹੁਣ ਅੰਮ੍ਰਿਤਸਰ ਦੇ ਸਰਹੱਦੀ ਪਿੰਡ ‘ਚ ਨਸ਼ਾ ਤਸਕਰ ਫੜੇ ਜਾਣ ਦੀ ਵੀਡੀਓ ਸਾਹਮਣੇ ਆਈ ਹੈ। ਵੀਡੀਓ ਬਣਾਉਣ ਵਾਲਾ ਭਾਜਪਾ ਆਗੂ ਹੈ, ਜਿਸ ਦਾ ਕਹਿਣਾ ਹੈ ਕਿ ਫੜੇ ਗਏ ਨਸ਼ਾ ਤਸਕਰ ਬੇਖੌਫ ਹੋ ਕੇ ਆਪਣੇ ਖ਼ਿਲਾਫ਼ ਕਾਰਵਾਈ ਦੀ ਮੰਗ ਕਰ ਰਹੇ ਨੇ ।
ਇਹ ਖ਼ਬਰ ਅੰਮ੍ਰਿਤਸਰ ਦੇ ਸਰਹੱਦੀ ਇਲਾਕੇ ਅਟਾਰੀ ਅਧੀਨ ਪੈਂਦੇ ਪਿੰਡ ਵਨਚੜ੍ਹੀ ਦੀ ਹੈ। ਵੀਡੀਓ ਬਣਾਉਣ ਵਾਲਾ ਭਾਜਪਾ ਆਗੂ ਅਮਰਜੀਤ ਸਿੰਘ ਵਨਚੜ੍ਹੀ ਦੱਸਿਆ ਜਾ ਰਿਹਾ ਹੈ। ਅਮਰਜੀਤ ਸਿੰਘ ਨੇ ਦੱਸਿਆ ਹੈ ਕਿ ਪਿੰਡ ਵਾਸੀ ਨਸ਼ੇ ਦੇ ਸੌਦਾਗਰਾਂ ਤੋਂ ਬਹੁਤ ਪਰੇਸ਼ਾਨ ਹਨ। ਇਹ ਮੁਲਜ਼ਮ ਹੱਥਾਂ ਵਿੱਚ ਨਸ਼ੀਲੇ ਪਦਾਰਥ ਲੈ ਕੇ ਘੁੰਮਦੇ ਹਨ ਅਤੇ ਵੇਚਦੇ ਹਨ। ਨਸ਼ੇੜੀ ਉਨ੍ਹਾਂ ਤੋਂ ਨਸ਼ਾ ਖਰੀਦਣ ਲਈ ਚੋਰੀਆਂ ਕਰ ਰਹੇ ਹਨ। ਹਰ ਰੋਜ਼ ਕਈ ਜਗ੍ਹਾ ਤੋਂ ਤਾਰਾਂ ਚੋਰੀ ਹੋ ਰਹੀਆਂ ਹਨ।
ਅਮਰਜੀਤ ਸਿੰਘ ਨੇ ਦੱਸਿਆ ਹੈ ਕਿ ਇੱਥੇ ਸਮੱਗਲਰਾਂ ਨੂੰ ਫੜੇ ਜਾਣ ਦਾ ਕੋਈ ਖੌਫ ਨਹੀਂ ਹੈ। ਉਹ ਆਪ ਹੀ ਕਹਿ ਰਹੇ ਹਨ, ਜੋ ਕਰਨਾ ਹੈ ਕਰੋ। ਜੋ ਮਰਜ਼ੀ ਬੋਲੋ, ਅਸੀਂ ਡਰਦੇ ਨਹੀਂ ਹਾਂ। ਅਜਿਹੇ ‘ਚ ਜਦੋਂ ਨਸ਼ਾ ਤਸਕਰਾਂ ਦੇ ਮਨਾਂ ‘ਚੋਂ ਪੁਲਿਸ ਦਾ ਡਰ ਹੀ ਨਾ ਹੋਵੇ ਤਾਂ ਪੁਲਿਸ ਨਸ਼ਾ ਖਤਮ ਨਹੀਂ ਕਰ ਪਵੇਗੀ ।
ਅਮਰਜੀਤ ਸਿੰਘ ਨੇ ਦੱਸਿਆ ਹੈ ਕਿ ਫੜੇ ਗਏ ਨਸ਼ਾ ਤਸਕਰਾਂ ਨੂੰ ਪੁਲਿਸ ਨੂੰ ਸੌਂਪ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਕੋਲੋਂ ਜੋ ਨਸ਼ੀਲਾ ਪਦਾਰਥ ਫੜਿਆ ਗਿਆ ਸੀ ਪੁਲਿਸ ਨੂੰ ਦੇ ਦਿੱਤਾ ਹੈ। ਆਸ ਕੀਤੀ ਜਾ ਰਹੀ ਹੈ ਕਿ ਇਨ੍ਹਾਂ ਨਸ਼ਾ ਤਸਕਰਾਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ।