Friday, November 15, 2024
HomeBreakingਅੰਮ੍ਰਿਤਸਰ 'ਚ BSF ਨੇ ਗੋਲੀਬਾਰੀ ਕਰ ਸੁੱਟੇ 2 ਪਾਕਿਸਤਾਨੀ ਡਰੋਨ, ਨਸ਼ੀਲੀਆਂ ਵਸਤਾਂ...

ਅੰਮ੍ਰਿਤਸਰ ‘ਚ BSF ਨੇ ਗੋਲੀਬਾਰੀ ਕਰ ਸੁੱਟੇ 2 ਪਾਕਿਸਤਾਨੀ ਡਰੋਨ, ਨਸ਼ੀਲੀਆਂ ਵਸਤਾਂ ਦਾ ਬੈਗ ਕੀਤਾ ਕਾਬੂ |

ਅੰਮ੍ਰਿਤਸਰ ‘ਚ ਸੀਮਾ ਸੁਰੱਖਿਆ ਬਲ ਦੇ ਜਵਾਨਾਂ ਨੇ ਪਾਕਿਸਤਾਨੀ ਤਸਕਰਾਂ ਦੀਆਂ ਦੋ ਕੋਸ਼ਿਸ਼ਾਂ ਨੂੰ ਨਾਕਾਮ ਕਰ ਦਿੱਤਾ ਹੈ। ਬੀਐਸਐਫ ਦੇ ਜਵਾਨਾਂ ਨੇ ਇੱਕੋ ਰਾਤ ਵਿੱਚ ਦੋ ਪਾਕਿਸਤਾਨੀ ਡਰੋਨਾਂ ਨੂੰ ਨਸ਼ਟ ਕਰਨ ਵਿੱਚ ਕਾਮਯਾਬੀ ਪ੍ਰਾਪਤ ਕੀਤੀ ਹੈ। ਦੋਵੇਂ ਡਰੋਨ ਇੱਕੋ ਕਿਸਮ ਦੇ ਹਨ। ਇਸ ਦੇ ਨਾਲ ਹੀ ਬੀਐਸਐਫ ਦੇ ਜਵਾਨਾਂ ਨੇ ਡਰੋਨ ਵਿੱਚੋਂ ਹੈਰੋਇਨ ਦੀ ਇੱਕ ਖੇਪ ਵੀ ਜ਼ਬਤ ਕੀਤੀ ਹੈ। ਡਰੋਨ ਮਿਲ ਜਾਣ ਦੀ ਘਟਨਾ ਮਗਰੋਂ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਜਾ ਰਹੀ ਹੈ।

ਸੂਚਨਾ ਦੇ ਅਨੁਸਾਰ ਬੀਐੱਸਐੱਫ ਦੇ ਜਵਾਨਾਂ ਵੱਲੋਂ ਇਹ ਦੋਵੇਂ ਡ੍ਰੋਨ ਅੰਮ੍ਰਿਤਸਰ ਸੈਕਟਰ ਅਧੀਨ ਪੈਂਦੇ ਧਾਰੀਵਾਲ ਅਤੇ ਰਤਨ ਖੁਰਦ ਇਲਾਕੇ ਵਿੱਚ ਨਸ਼ਟ ਕੀਤੇ ਗਏ ਹਨ। ਪਹਿਲਾ ਡ੍ਰੋਨ ਸ਼ੁੱਕਰਵਾਰ ਰਾਤ 8.55 ਵਜੇ ਪਿੰਡ ਧਾਰੀਵਾਲ ਦੇ ਨੇੜੇ ਘੁੰਮਦਾ ਨਜ਼ਰ ਆਇਆ ਸੀ, ਜਿਸ ਦੇ ਮਗਰੋਂ ਜਵਾਨਾਂ ਨੇ ਗੋਲੀਬਾਰੀ ਸ਼ੁਰੂ ਕੀਤੀ ਸੀ ।

ਗੋਲੀਬਾਰੀ ਦੌਰਾਨ ਡ੍ਰੋਨ ਦੀ ਆਵਾਜ਼ ਆਉਣੀ ਬੰਦ ਹੋ ਗਈ ਸੀ। ਲੋਕੇਸ਼ਨ ‘ਤੇ ਤਲਾਸ਼ੀ ਲਈ ਗਈ ਤਾਂ ਉਥੋਂ ਡ੍ਰੋਨ ਬਰਾਮਦ ਹੋਇਆ ਹੈ। ਹੁਣ ਇਲਾਕੇ ਦੀ ਤਲਾਸ਼ੀ ਲਈ ਜਾ ਰਹੀ ਹੈ ਤਾਂ ਜੋ ਡਰੋਨ ਰਾਹੀਂ ਲਿਆਂਦੀ ਗਈ ਖੇਪ ਦਾ ਪਤਾ ਲਗਾਇਆ ਜਾ ਸਕੇ।ਇਸ ਤੋਂ ਇਲਾਵਾ ਦੂਜਾ ਡ੍ਰੋਨ ਰਤਨ ਖੁਰਦ ਇਲਾਕੇ ਵਿੱਚ ਬਰਾਮਦ ਹੋਇਆ ਹੈ । ਇਸ ਜਗ੍ਹਾ ਰਾਤ 9.55 ਵਜੇ ਡ੍ਰੋਨ ਦੀ ਆਵਾਜ਼ ਸੁਣੀ ਗਈ ਸੀ। ਜਿਸ ਤੇ ਬੀਐੱਸਐੱਫ ਜਵਾਨਾਂ ਨੇ ਆਵਾਜ਼ ਵੱਲ ਗੋਲੀਬਾਰੀ ਕੀਤੀ ਤਾਂ ਡ੍ਰੋਨ ਦੀ ਆਵਾਜ਼ ਆਉਣੀ ਬੰਦ ਹੋ ਗਈ ਸੀ। ਤਲਾਸ਼ੀ ਦੌਰਾਨ ਡ੍ਰੋਨ ਖੇਤਾਂ ਵਿਚ ਡਿੱਗਿਆ ਪ੍ਰਾਪਤ ਹੋਇਆ ਹੈ।

ਬੀਐਸਐਫ ਦੇ ਜਵਾਨਾਂ ਵੱਲੋਂ ਰਤਨ ਖੁਰਦ ਇਲਾਕੇ ਵਿੱਚ ਨਸ਼ਟ ਕੀਤੇ ਗਏ ਡਰੋਨ ਵਿੱਚੋਂ ਦੋ ਕਿਲੋ ਹੈਰੋਇਨ ਦੀ ਖੇਪ ਵੀ ਬਰਾਮਦ ਹੋਈ ਹੈ। ਡਰੋਨ ਇਸ ਖੇਪ ਨੂੰ ਪਹੁੰਚਾਉਣ ਜਾ ਰਿਹਾ ਸੀ। ਇਸ ਨੂੰ ਪੀਲੇ ਰੰਗ ਦੇ ਪੈਕਟ ਵਿਚ ਪਾ ਕੇ ਡਰੋਨ ਦੇ ਹੇਠਾਂ ਬੰਨ੍ਹਿਆ ਹੋਇਆ ਸੀ। ਬੀਐਸਐਫ ਨੇ ਖੇਪ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕੀਤੀ ਹੈ। ਜ਼ਬਤ ਕੀਤੇ ਖੇਪ ਦੀ ਅੰਤਰਰਾਸ਼ਟਰੀ ਕੀਮਤ 15 ਕਰੋੜ ਰੁਪਏ ਦੱਸੀ ਗਈ ਹੈ।

RELATED ARTICLES

LEAVE A REPLY

Please enter your comment!
Please enter your name here

Most Popular

Recent Comments