ਪੁਲਿਸ ਭਾਈ ਅੰਮ੍ਰਿਤਪਾਲ ਦੀ ਭਾਲ ਵਿੱਚ ਲੱਗੀ ਹੋਈ ਹੈ। ਪੁਲਿਸ ਨੇ ਅੰਮ੍ਰਿਤਪਾਲ ਸਿੰਘ ਦੀ ਭਾਲ ‘ਚ ਮੰਗਲਵਾਰ ਦੇਰ ਰਾਤ ਹੁਸ਼ਿਆਰਪੁਰ ਦੇ ਫਗਵਾੜਾ ਰੋਡ ‘ਤੇ ਸਥਿਤ ਪਿੰਡ ਮਰਣੀਆਂ ਦੀ ਨਾਕਾਬੰਦੀ ਕੀਤੀ ਗਈ ਹੈ |
ਦਸਿਆ ਜਾ ਰਿਹਾ ਹੈ ਕਿ 4 ਜ਼ਿਲ੍ਹਿਆਂ ਨਵਾਂਸ਼ਹਿਰ, ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ ਦੇ ਵਿੱਚ 700 ਜਵਾਨਾਂ ਨੇ ਘਰਾਂ ‘ਚ ਜਾ ਕੇ ਭਾਲ ਕੀਤੀ ਹੈ। ਤਲਾਸ਼ੀ ਇਸ ਲਈ ਵੀ ਕੀਤੀ ਜਾ ਰਹੀ ਸੀ, ਕਿਉਂਕਿ ਇੱਕ ਇਨੋਵਾ ਗੱਡੀ ਨੰਬਰ ਪੀ.ਬੀ.-10ਸੀਕੇ-0527 ਪੁਲਿਸ ਨਾਕਾ ਤੋੜ ਕੇ ਫਰਾਰ ਹੋ ਗਈ ਸੀ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਇਨੋਵਾ ਗੱਡੀ ਵਿੱਚ ਅੰਮ੍ਰਿਤਪਾਲ ਸਿੰਘ ਅਤੇ ਪਾਪਲਪ੍ਰੀਤ ਸਿੰਘ ਬੈਠੇ ਹੋਏ ਸੀ । ਟੀਮ ਇਸ ਗੱਡੀ ਦਾ ਪਿੱਛਾ ਕਰ ਰਹੀ ਸੀ।
ਪੁਲਿਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਵੱਲੋਂ ਪਿੱਛਾ ਕੀਤੀ ਜਾ ਰਹੀ ਗੱਡੀ ’ਚ ਬੈਠੇ ਵਿਅਕਤੀਆਂ ਨੇ ਪਿੰਡ ਮਰਣੀਆਂ ਦੇ ਗੁਰਦੁਆਰਾ ਭਾਈ ਚੈਂਚਲ ਸਿੰਘ ਕੋਲ ਗੱਡੀ ਛੱਡ ਦਿੱਤੀ ਗਈ ਅਤੇ ਗੁਰਦੁਆਰਾ ਸਾਹਿਬ ਦੀ ਕੰਧ ਟੱਪ ਕੇ ਭੱਜ ਗਏ। ਪਿੰਡ ਦੇ ਲੋਕਾਂ ਨੇ ਦੱਸਿਆ ਕਿ ਇਸ ਤੋਂ ਬਾਅਦ ਪੁਲਿਸ ਨੇ ਪਿੰਡ ਦੀ ਘੇਰਾਬੰਦੀ ਕਰਕੇ ਘਰਾਂ ਦੀ ਤਲਾਸ਼ੀ ਸ਼ੁਰੂ ਕਰ ਦਿੱਤੀ ਹੈ |
ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਸਿੰਘ ਹੀ ਗੱਡੀ ‘ਚ ਬੈਠੇ ਹੋਏ ਸੀ,ਇਸ ਬਾਰੇ ਹਾਲੇ ਤੱਕ ਕੁਝ ਪੱਕਾ ਨਹੀਂ ਦੱਸਿਆ ਜਾ ਸਕਦਾ ਪਰ ਪੁਲਿਸ ਅਧਿਕਾਰੀ ਦੱਸ ਰਹੇ ਹਨ ਕਿ ਅੰਮ੍ਰਿਤਪਾਲ ਸਿੰਘ ਨੂੰ ਫੜਨ ਲਈ ਹੀ ਤਲਾਸ਼ੀ ਮੁਹਿੰਮ ਚਲਾਈ ਗਈ ਹੈ। ਪੁਲਿਸ ਨੇ ਹੁਸ਼ਿਆਰਪੁਰ ਤੋਂ ਫਗਵਾੜਾ ਵੱਲ ਆਉਣ ਵਾਲੀ ਸੜਕ ਨੂੰ ਸੀਲ ਕਰ ਦਿੱਤਾ ਹੈ।ਦੱਸਿਆ ਜਾ ਰਿਹਾ ਹੈ ਕਿ ਅੰਮ੍ਰਿਤਪਾਲ ਸਿੰਘ ਅਤੇ ਪਪਲਪ੍ਰੀਤ ਸਿੰਘ ਹੁਸ਼ਿਆਰਪੁਰ ਅਤੇ ਫਗਵਾੜਾ ਵੱਲ ਹੀ ਕਿਤੇ ਲੁਕੇ ਹੋਏ ਹਨ।