ਸੋਸ਼ਲ ਮੀਡੀਆ ‘ਤੇ ਅਨੰਤ ਅੰਬਾਨੀ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ। ਵੀਡੀਓ ਨੂੰ ਦੇਖ ਕੇ ਕੁਝ ਲੋਕ ਅਨੰਤ ਅੰਬਾਨੀ ਦੀ ਤਾਰੀਫ ਕਰ ਰਹੇ ਹਨ ਅਤੇ ਕੁਝ ਉਨ੍ਹਾਂ ‘ਤੇ ਨਿਸ਼ਾਨਾ ਸਾਧ ਰਹੇ ਹਨ। ਵੀਡੀਓ ਵਿੱਚ ਅਨੰਤ ਇੱਕ ਪ੍ਰਾਈਵੇਟ ਜੈੱਟ ਵਿੱਚ ਇੱਕ ਕਰਮਚਾਰੀ ਦਾ ਜਨਮਦਿਨ ਮਨਾ ਰਹੇ ਹਨ। ਵੀਡੀਓ ‘ਚ ਅਨੰਤ ਪਹਿਲਾ ਕਰਮਚਾਰੀ ਦੇ ਹੱਥ ਮਾਰਦੇ ਨਜ਼ਰ ਆ ਰਹੇ ਹਨ | ਕੇਕ ਸਾਹਮਣੇ ਮੇਜ਼ ‘ਤੇ ਰੱਖਿਆ ਗਿਆ ਹੈ. ਅਨੰਤ ਨੇ ਕਰਮਚਾਰੀ ਨੂੰ ਕੇਕ ਵੀ ਖੁਆਇਆ। ਪਰ ਵੀਡੀਓ ‘ਚ ਕੁਝ ਅਜਿਹਾ ਹੈ ਜਿਸ ਨੂੰ ਦੇਖ ਕੇ ਲੋਕ ਭੜਕ ਗਏ ਹਨ |
ਵੀਡੀਓ ‘ਚ ਆਲੇ ਦੁਆਲੇ ਕਈ ਹੋਰ ਲੋਕ ਖੜ੍ਹੇ ਹਨ, ਕੁਝ ਕਰਮਚਾਰੀ ਹੱਥ ਜੋੜ ਕੇ ਖੜ੍ਹੇ ਨਜ਼ਰ ਆ ਰਹੇ ਹਨ। ਇਸ ਵੀਡੀਓ ਨੂੰ patialapolitics ਨਾਮ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਦੇ ਨਾਲ ਲਿਖਿਆ-ਅਨੰਤ ਅੰਬਾਨੀ ਕਰਮਚਾਰੀ ਦਾ ਜਨਮ ਦਿਨ ਕੇਕ ਕੱਟ ਕੇ ਮਨਾਉਂਦੇ ਨਜ਼ਰ ਆ ਰਹੇ ਨੇ |
ਕਰਮਚਾਰੀ ਦਾ ਜਨਮਦਿਨ ਮਨਾਉਣ ਲਈ ਸੋਸ਼ਲ ਮੀਡੀਆ ਤੇ ਲੋਕ ਅਨੰਤ ਅੰਬਾਨੀ ਦੀ ਤਾਰੀਫ ਕਰ ਰਹੇ ਨੇ,ਪਰ ਵੀਡੀਓ ਵਿੱਚ ਉਹ ਬਜ਼ੁਰਗ ਕਰਮਚਾਰੀ ਅਨੰਤ ਦੇ ਪੈਰ ਛੂਹਦੇ ਨਜ਼ਰ ਆ ਰਹੇ ਹਨ। ਇਸ ਤੋਂ ਬਾਅਦ ਅਨੰਤ ਉਨ੍ਹਾਂ ਨੂੰ ਕੇਕ ਖੁਆਉਂਦੇ ਹਨ। ਇਸੇ ਲਈ ਅਨੰਤ ਦੀ ਆਲੋਚਨਾ ਕੀਤੀ ਜਾ ਰਹੀ ਹੈ ਕਿ ਉਸ ਨੇ ਇੱਕ ਬਜ਼ੁਰਗ ਵਿਅਕਤੀ ਨੂੰ ਪੈਰ ਛੂਹਣ ਦਿੱਤਾ। ਇਹ ਵੀਡੀਓ ਦੋ ਦਿਨ ਪਹਿਲਾਂ ਸ਼ੇਅਰ ਕੀਤੀ ਗਈ ਸੀ।
ਵੀਡੀਓ ਦੇਖਣ ਵਾਲੇ ਯੂਜ਼ਰਸ ਦਾ ਕਹਿਣਾ ਹੈ ਕਿ ਵੀਡੀਓ ‘ਚ ਸਭ ਕੁਝ ਠੀਕ ਸੀ ਪਰ ਅਨੰਤ ਨੂੰ ਕਰਮਚਾਰੀ ਨੂੰ ਪੈਰ ਛੂਹਣ ਤੋਂ ਰੋਕਣਾ ਚਾਹੀਦਾ ਸੀ।ਇੱਕ ਨੇ ਕਿਹਾ ਬਹੁਤ ਦੁਖਦਾਈ… ਇਹ ਮੁੰਡਾ ਇੰਨਾ ਛੋਟਾ ਹੈ ਕਿ ਆਪਣੇ ਤੋਂ ਵੱਡੇ ਕਿਸੇ ਨੂੰ ਪੈਰਾਂ ਪੈਣ ਦੇ ਰਿਹਾ ਹੈ? ਸ਼ਰਮ ਦੀ ਗੱਲ ਹੈ ਅੰਬਾਨੀ ਪਰਿਵਾਰ ਦੇ ਬੱਚੇ ‘ਤੇ ਜੋ ਭਾਰਤੀ ਸੱਭਿਆਚਾਰ ਨੂੰ ਨਹੀਂ ਜਾਣਦੇ ਕਿ ਬਜ਼ੁਰਗਾਂ ਦੀ ਇੱਜ਼ਤ ਕਿਵੇਂ ਕਰਨੀ ਹੈ….ਬਹੁਤ ਦੁੱਖ ਦੀ ਗੱਲ ਹੈ! ਦੂਸਰੇ ਨੇ ਕਿਹਾ ਪੈਰਾਂ ਛੂਹਣ ਤੋਂ ਪਹਿਲਾ ਤੱਕ ਸਭ ਕੁਝ ਠੀਕ ਸੀ।