Friday, November 15, 2024
HomeCrimea man cut off his tongue to offer to Lord Shivaਅੰਧਵਿਸ਼ਵਾਸ: ਛੱਤੀਸਗੜ੍ਹ 'ਚ ਵਿਅਕਤੀ ਨੇ ਭਗਵਾਨ ਸ਼ਿਵ ਨੂੰ ਚੜ੍ਹਾਉਣ ਲਈ ਆਪਣੀ ਜੀਭ...

ਅੰਧਵਿਸ਼ਵਾਸ: ਛੱਤੀਸਗੜ੍ਹ ‘ਚ ਵਿਅਕਤੀ ਨੇ ਭਗਵਾਨ ਸ਼ਿਵ ਨੂੰ ਚੜ੍ਹਾਉਣ ਲਈ ਆਪਣੀ ਜੀਭ ਕੱਟੀ

 

ਦੁਰਗ (ਸਾਹਿਬ): ਛੱਤੀਸਗੜ੍ਹ ਦੇ ਦੁਰਗ ਜ਼ਿਲੇ ‘ਚ ਇਕ ਵਿਅਕਤੀ ਨੇ ਅੰਧਵਿਸ਼ਵਾਸ ਕਾਰਨ ਕਥਿਤ ਤੌਰ ‘ਤੇ ਆਪਣੀ ਜੀਭ ਕੱਟ ਲਈ। ਪੁਲਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

 

  1. ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲੇ ਦੇ ਅੰਜੌਰਾ ਥਾਣਾ ਖੇਤਰ ਦੇ ਅਧੀਨ ਪੈਂਦੇ ਪਿੰਡ ਥਨੌਦ ‘ਚ 33 ਸਾਲਾ ਰਾਜੇਸ਼ਵਰ ਨਿਸ਼ਾਦ ਨੇ ਆਪਣੀ ਜੀਭ ਕੱਟ ਲਈ। ਨਿਸ਼ਾਦ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਅੰਜੌਰਾ ਚੌਕੀ ਦੇ ਇੰਚਾਰਜ ਰਾਮ ਨਰਾਇਣ ਧਰੁਵ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਨਿਸ਼ਾਦ ਅੱਜ ਸਵੇਰੇ ਅੱਠ ਵਜੇ ਪਿੰਡ ਦੇ ਛੱਪੜ ਕੋਲ ਪਹੁੰਚਿਆ ਅਤੇ ਇੱਕ ਪੱਥਰ ਕੋਲ ਬੈਠ ਕੇ ਕੁਝ ਮੰਤਰਾਂ ਦਾ ਜਾਪ ਸ਼ੁਰੂ ਕਰ ਦਿੱਤਾ। ਬਾਅਦ ਵਿਚ ਉਸ ਨੇ ਅਚਾਨਕ ਚਾਕੂ ਨਾਲ ਆਪਣੀ ਜੀਭ ਕੱਟ ਕੇ ਪੱਥਰ ਦੇ ਨੇੜੇ ਰੱਖ ਦਿੱਤੀ।
  2. ਧਰੁਵ ਨੇ ਦੱਸਿਆ ਕਿ ਜਦੋਂ ਪਿੰਡ ਵਾਸੀਆਂ ਨੂੰ ਘਟਨਾ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਸਰਕਾਰੀ ਐਂਬੂਲੈਂਸ ਸੇਵਾ ਅਤੇ ਪੁਲੀਸ ਨੂੰ ਸੂਚਿਤ ਕੀਤਾ। ਪੁਲਸ ਅਧਿਕਾਰੀ ਨੇ ਦੱਸਿਆ ਕਿ ਨਿਸ਼ਾਦ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪਿੰਡ ਵਾਸੀਆਂ ਤੋਂ ਮਿਲੀ ਜਾਣਕਾਰੀ ਅਨੁਸਾਰ ਨਿਸ਼ਾਦ ਨੇ ਅੰਧਵਿਸ਼ਵਾਸ ਕਾਰਨ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ। ਉਹ ਆਪਣੀ ਇੱਛਾ ਪੂਰੀ ਕਰਨ ਲਈ ਭਗਵਾਨ ਸ਼ਿਵ ਨੂੰ ਆਪਣੀ ਜੀਭ ਭੇਟ ਕਰਨਾ ਚਾਹੁੰਦਾ ਸੀ।
  3. ਉਸਨੇ ਦੱਸਿਆ ਕਿ ਨਿਸ਼ਾਦ ਦੇ ਤਿੰਨ ਬੱਚੇ ਹਨ ਅਤੇ ਉਸਦੀ ਪਤਨੀ ਗੂੰਗੀ ਹੈ। ਪੁਲਿਸ ਬੱਚਿਆਂ ਅਤੇ ਪਿੰਡ ਵਾਸੀਆਂ ਤੋਂ ਪੁੱਛਗਿੱਛ ਕਰ ਰਹੀ ਹੈ। ਪੁਲਿਸ ਨੇ ਨਿਸ਼ਾਦ ਵੱਲੋਂ ਵਰਤਿਆ ਚਾਕੂ ਵੀ ਬਰਾਮਦ ਕਰ ਲਿਆ ਹੈ। ਧਰੁਵ ਨੇ ਦੱਸਿਆ ਕਿ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

 

RELATED ARTICLES

LEAVE A REPLY

Please enter your comment!
Please enter your name here

Most Popular

Recent Comments