ਅਮਰੀਕਾ ਨੇ ਹਾਲ ਹੀ ਵਿੱਚ ਵੀਜ਼ਾ ਦੇਣ ‘ਚ ਦੇਰੀ ਨੂੰ ਘੱਟ ਕਰਨ ਲਈ ਇਕ ਨਵੀਂ ਤਕਨੀਕ ਸ਼ੁਰੂ ਕੀਤੀ ਹੈ। ਇਸ ਵਿੱਚ ਪਹਿਲਾ ਬਿਨੈਕਾਰਾਂ ਲਈ ਵਿਸ਼ੇਸ਼ ਇੰਟਰਵਿਊ ਦਾ ਸਮਾਂ ਨਿਸ਼ਚਿਤ ਕਰਨਾ ਅਤੇ ਦੂਸਰਾ ਕੌਂਸਲਰ ਸਟਾਫ ਦੀ ਗਿਣਤੀ ਵਿੱਚ ਵਾਧਾ ਕੀਤਾ ਹੈ |
ਭਾਰਤੀਆਂ ਨੂੰ ਅਮਰੀਕਾ ਦਾ ਵੀਜ਼ਾ ਲੈਣ ਲਈ ਹਾਲੇ ਵੀ ਅਪਾਇੰਟਮੈਂਟ ਲੈਣ ਲਈ 500 ਦਿਨਾਂ ਤੋਂ ਵੱਧ ਉਡੀਕ ਕਰਨੀ ਪੈਂਦੀ ਹੈ। ਇਸ ਪਰੇਸ਼ਾਨੀ ਨੂੰ ਖਤਮ ਕਰਨ ਲਈ ਅਮਰੀਕੀ ਦੂਤਘਰ ਨੇ ਹੁਣ ਨਵੀ ਤਕਨੀਕ ਕੱਢੀ ਹੈ।
ਅਮਰੀਕੀ ਦੂਤਾਵਾਸ ਨੇ ਜੋ ਭਾਰਤ ਵਿੱਚ ਨੇ ਐਤਵਾਰ 5 ਫਰਵਰੀ ਨੂੰ ਇਹ ਖ਼ਬਰ ਦਿੱਤੀ ਹੈ ਕਿ ਤੁਸੀਂ ਆਪਣੀ ਮੰਜ਼ਿਲ ਵਿੱਚ ਅਮਰੀਕੀ ਦੂਤਾਵਾਸ ਜਾਂ ਕੌਂਸਲੇਟ ਵਿੱਚ ਵੀਜ਼ਾ ਅਪਾਇੰਟਮੈਂਟ ਪ੍ਰਾਪਤ ਕਰਨ ਦੇ ਯੋਗ ਬਣ ਸਕਦੇ ਹੋ। ਯਾਤਰਾ ਕਰਨ ਵਾਲੇ ਭਾਰਤੀਆਂ ਲਈ B1/B2 ਪਲੇਸਮੈਂਟ ਸਮਰੱਥਾ ਖੋਲ੍ਹ ਦਿੱਤੀ ਜਾਏਗੀ |
ਅਮਰੀਕੀ ਦੂਤਾਵਾਸ ਨੇ ਦੱਸਿਆ ਕਿ “ਵਿਦੇਸ਼ ਯਾਤਰਾ ਕਰ ਰਹੇ ਭਾਰਤੀ ਅਮਰੀਕੀ ਦੂਤਾਵਾਸ ਕੋਲ ਜਾ ਕੇ ਵੀਜ਼ਾ ਅਪਾਇੰਟਮੈਂਟ ਪ੍ਰਾਪਤ ਕਰ ਸਕਦੇ ਹਨ।” ਇਸ ਤਕਨੀਕ ਦਾ ਟੀਚਾ ਬੈਕਲਾਗ ਨੂੰ ਘਟਾਉਣਾ ਹੈ, ਭਾਰਤ ਵਿੱਚ ਕੁਝ ਜਗਾ ‘ਤੇ ਅਮਰੀਕੀ ਵੀਜ਼ਿਆਂ ਦੀ ਉਡੀਕ ਮਿਆਦ 800 ਦਿਨਾਂ ਤੱਕ ਹੈ। ਅਮਰੀਕੀ ਦੂਤਾਵਾਸ ਨੇ ਕਿਹਾ,ਕਾਰੋਬਾਰੀ ਜਾਂ ਟੂਰਿਸਟ ਵੀਜ਼ਾ ਲਈ ਅਰਜ਼ੀ ਦੇਣ ਵਾਲੇ ਭਾਰਤੀ ਭਾਰਤ ਤੋਂ ਬਾਹਰ ਦੂਤਾਵਾਸਾਂ ਨੂੰ ਅਰਜ਼ੀ ਭੇਜ ਸਕਦੇ ਨੇ |
ਅਮਰੀਕਾ ਨੇ ਹੁਣ ਹੀ ਵੀਜ਼ਾ ਦੇਣ ‘ਚ ਦੇਰੀ ਨੂੰ ਘੱਟ ਕਰਨ ਲਈ ਇਕ ਨਵੀਂ ਤਕਨੀਕ ਸ਼ੁਰੂ ਕੀਤੀ ਹੈ। ਇਸ ਵਿੱਚ ਪਹਿਲੀ ਵਾਰ ਬਿਨੈਕਾਰਾਂ ਲਈ ਵਿਸ਼ੇਸ਼ ਇੰਟਰਵਿਊ ਦਾ ਸਮਾਂ ਪੱਕਾ ਕਰਤਾ ਅਤੇ ਕੌਂਸਲਰ ਸਟਾਫ ਦੀ ਗਿਣਤੀ ਵਿੱਚ ਵਾਧਾ ਹੈ। ਇਸ ਤੋਂ ਇਲਾਵਾ, ਵੀਜ਼ਾ ਬੈਕਲਾਗ ਨੂੰ ਘਟਾਉਣ ਲਈ, ਅਮਰੀਕੀ ਦੂਤਾਵਾਸ ਨੇ ਭਾਰਤ ਦੇ ਕਈ ਸ਼ਹਿਰਾਂ ਵਿੱਚ 21 ਜਨਵਰੀ ਨੂੰ ਦਿਨ ਸ਼ਨੀਵਾਰ ਨੂੰ ਵਿਸ਼ੇਸ ਇੰਟਰਵਿਊ ਦਿਵਸ ਰੇਖਿਆ ਹੈ |