ਅਮਰੀਕਨ ਏਅਰਲਾਈਨਜ਼ ਦੀ ਫਲਾਈਟ ਵਿੱਚ ਇੱਕ ਸ਼ਰਾਬੀ ਭਾਰਤੀ ਵਿਅਕਤੀ ਨੇ ਇੱਕ ਅਮਰੀਕੀ ਯਾਤਰੀ ਉੱਤੇ ਪਿਸ਼ਾਬ ਕਰ ਦਿੱਤਾ। ਇਹ ਘਟਨਾ 3 ਮਾਰਚ ਦੀ ਦੱਸੀ ਜਾ ਰਹੀ ਹੈ ਪਰ ਮਾਮਲਾ ਹੁਣ ਸਾਹਮਣੇ ਆਇਆ ਹੈ। ਇਹ ਫਲਾਈਟ ਨਿਊਯਾਰਕ ਤੋਂ ਦਿੱਲੀ ਆ ਰਹੀ ਸੀ। ਏਅਰਲਾਈਨ ਨੇ ਦੱਸਿਆ ਕਿ ਦੋਸ਼ੀ ਨੇ ਘਟਨਾ ਤੋਂ ਬਾਅਦ ਮੁਆਫੀ ਮੰਗ ਲਈ ਸੀ। ਪਰ, ਏਅਰਲਾਈਨਜ਼ ਨੇ ਦੋਸ਼ੀ ‘ਤੇ ਯਾਤਰਾ ਪਾਬੰਦੀ ਲਗਾ ਦਿੱਤੀ ਹੈ।
ਦਿੱਲੀ ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਕਿਹਾ – ਅਮਰੀਕੀ ਯੂਨੀਵਰਸਿਟੀ ਵਿੱਚ ਪੜ੍ਹ ਰਿਹਾ ਇੱਕ ਵਿਦਿਆਰਥੀ ਫਲਾਈਟ 292 ਵਿੱਚ ਸ਼ਰਾਬ ਦੇ ਨਸ਼ੇ ਵਿੱਚ ਸਫ਼ਰ ਕਰ ਰਿਹਾ ਸੀ। ਵਿਦਿਆਰਥੀ ਦਾ ਨਾਂ ਆਰੀਆ ਵੋਹਰਾ ਹੈ। ਉਸ ਨੇ ਸੁਤੇ ਪਾਏ ਨੇ ਪਿਸ਼ਾਬ ਕਰ ਦਿੱਤਾ, ਜੋ ਲੀਕ ਹੋ ਕੇ ਨੇੜੇ ਬੈਠੇ ਯਾਤਰੀ ‘ਤੇ ਡਿੱਗ ਗਿਆ। ਇਸ ਬਾਰੇ ਚਾਲਕ ਦਲ ਨੂੰ ਸ਼ਿਕਾਇਤ ਕੀਤੀ ਗਈ ਸੀ।
ਅਧਿਕਾਰੀ ਨੇ ਅੱਗੇ ਕਿਹਾ – ਫਲਾਈਟ ਨੇ 3 ਮਾਰਚ ਨੂੰ ਨਿਊਯਾਰਕ ਤੋਂ ਉਡਾਣ ਭਰੀ ਸੀ। ਇਹ ਘਟਨਾ 14 ਘੰਟੇ 26 ਮਿੰਟ ਦੀ ਯਾਤਰਾ ਦੌਰਾਨ ਵਾਪਰੀ। ਦੋਸ਼ੀ ਨੇ ਸਾਥੀ ਯਾਤਰੀ ਤੋਂ ਮੁਆਫੀ ਮੰਗੀ। ਇਸੇ ਕਰਕੇ ਉਹ ਇਸ ਮਾਮਲੇ ਬਾਰੇ ਪੁਲਿਸ ਨੂੰ ਸੂਚਨਾ ਨਹੀਂ ਦੇਣਾ ਚਾਹੁੰਦਾ ਸੀ ਪਰ ਜਦੋਂ ਨਾਲ ਦੇ ਚਾਲਕ ਦਲ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਪਾਇਲਟ ਨੂੰ ਖ਼ਬਰ ਦਿੱਤੀ ।
ਜਿਸ ਵਾਲੇ ਇਹ ਜਹਾਜ਼ 4 ਮਾਰਚ ਨੂੰ ਦਿੱਲੀ ਹਵਾਈ ਅੱਡੇ ‘ਤੇ ਉਤਰਿਆ ਤਾਂ ਏਅਰ ਟ੍ਰੈਫਿਕ ਕੰਟਰੋਲਰ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਗਈ। CISF ਦੇ ਜਵਾਨਾਂ ਨੇ ਮੁਲਜ਼ਮ ਨੂੰ ਦਿੱਲੀ ਦੇ ਇੰਦਰਾ ਗਾਂਧੀ ਹਵਾਈ ਅੱਡੇ ‘ਤੇ ਜਹਾਜ਼ ਤੋਂ ਉਤਰਦੇ ਹੀ ਫੜ ਲਿਆ। ਪੁਲਿਸ ਇਸ ਘਟਨਾ ਦੀ ਜਾਂਚ ਕਰ ਰਹੀ ਹੈ।
ਫਲਾਈਟ ‘ਚ ਕਿਸੇ ਯਾਤਰੀ ‘ਤੇ ਪਿਸ਼ਾਬ ਕਰਨ ਦਾ ਇਹ ਤੀਜਾ ਮਾਮਲਾ ਹੈ। ਸਭ ਤੋਂ ਪਹਿਲਾਂ ਅਜਿਹਾ 26 ਨਵੰਬਰ 2022 ਨੂੰ ਹੋਇਆ ਸੀ। ਸ਼ੇਖਰ ਮਿਸ਼ਰਾ ਨਾਮਕ ਦੋਸ਼ੀ ਨੇ ਨਿਊਯਾਰਕ ਤੋਂ ਦਿੱਲੀ ਆ ਰਹੀ ਫਲਾਈਟ ‘ਚ ਬਜ਼ੁਰਗ ਔਰਤ ‘ਤੇ ਪਿਸ਼ਾਬ ਕਰ ਦਿੱਤਾ ਸੀ। 6 ਦਸੰਬਰ ਨੂੰ ਪੈਰਿਸ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਦੀ ਫਲਾਈਟ ‘ਚ ਸ਼ਰਾਬੀ ਯਾਤਰੀ ਨੇ ਮਹਿਲਾ ਯਾਤਰੀ ਦੇ ਕੰਬਲ ‘ਤੇ ਪਿਸ਼ਾਬ ਕਰ ਦਿੱਤਾ ਸੀ।