Friday, November 15, 2024
Homeaccidentਅਮਰੀਕਾ 'ਚ ਵਿਆਹ ਦੀ ਰਿਸੈਪਸ਼ਨ ਤੋਂ ਕੁਝ ਦੇਰ ਬਾਅਦ ਇੱਕ ਹਾਦਸੇ 'ਚ...

ਅਮਰੀਕਾ ‘ਚ ਵਿਆਹ ਦੀ ਰਿਸੈਪਸ਼ਨ ਤੋਂ ਕੁਝ ਦੇਰ ਬਾਅਦ ਇੱਕ ਹਾਦਸੇ ‘ਚ ਲਾੜੀ ਦੀ ਮੌਤ,ਲਾੜੇ ਦੀ ਹਾਲਤ ਨਾਜ਼ੁਕ।

ਅਮਰੀਕਾ ਦੇ ਸਾਊਥ ਕੈਰੋਲੀਨਾ ‘ਚ ਵਿਆਹ ਦੀ ਰਿਸੈਪਸ਼ਨ ਦੇ ਕੁਝ ਦੇਰ ਮਗਰੋਂ ਹੀ ਇੱਕ ਹਾਦਸੇ ‘ਚ ਲਾੜੀ ਦੀ ਮੌਤ ਹੋ ਗਈ, ਜਦਕਿ ਲਾੜੇ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਸਮੰਥਾ ਹਚਿਨਸਨ (34 ) ਪਤੀ ਏਰਿਕ ਨਾਲ ਰਿਸੈਪਸ਼ਨ ਵਾਲੀ ਜਗ੍ਹਾ ਤੋਂ ਬਾਹਰ ਨਿਕਲੀ ਸੀ। ਕਾਰ ਤੱਕ ਸਾਰੇ ਦੋਸਤ ਅਤੇ ਰਿਸ਼ਤੇਦਾਰ ਉਨ੍ਹਾਂ ਨੂੰ ਛੱਡਣ ਲਈ ਨਾਲ ਹੀ ਆ ਰਹੇ ਸੀ। ਐਰਿਕ ਅਤੇ ਸਮੰਥਾ ਘਰ ਪਹੁੰਚਣ ਲਈ ਗੱਡੀ ‘ਚ ਬੈਠੇ ਹੀ ਸੀ ਕਿ ਦੂਜੇ ਪਾਸੇ ਤੋਂ ਆਉਂਦੀ ਇੱਕ ਗੱਡੀ ਨੇ ਨਵ-ਵਿਆਹੇ ਜੋੜੇ ਦੀ ਗੱਡੀ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ।

Accident while leaving the

ਉਸ ਵੇਲੇ ਐਰਿਕ ‘ਤੇ ਸਮੰਥਾ ਨੇ ਗੱਡੀ ਸਟਾਰਟ ਵੀ ਨਹੀਂ ਕੀਤੀ ਸੀ। ਇਸ ਹਾਦਸੇ ‘ਚ ਸਮੰਥਾ ਦੀ ਮੌਕੇ ‘ਤੇ ਹੀ ਮੌਤ ਹੋ ਚੁੱਕੀ ਹੈ, ਜਦਕਿ ਐਰਿਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਸ਼ਰਾਬ ਪੀ ਕੇ ਗੱਡੀ ਚਲਾ ਰਹੀ 25 ਸਾਲ ਦੀ ਲੜਕੀ ਨੂੰ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ।

ਇਸ ਹਾਦਸਾ 30 ਅਪ੍ਰੈਲ ਦਾ ਦੱਸਿਆ ਜਾ ਰਿਹਾ ਹੈ। ਸਾਮੰਥਾ ਅਤੇ ਐਰਿਕ ਨੇ ਬਹੁਤ ਸਾਰੇ ਰਿਸ਼ਤੇਦਾਰਾਂ ਅਤੇ ਦੋਸਤਾਂ ਦੀ ਹਾਜ਼ਰੀ ਵਿੱਚ ਦੱਖਣੀ ਕੈਰੋਲੀਨਾ ਵਿੱਚ ਇੱਕ ਸੁੰਦਰ ਬੀਚ ‘ਤੇ ਵਿਆਹ ਕਰਵਾਇਆ ਸੀ। ਇਸ ਤੋਂ ਮਗਰੋਂ ਇਹ ਸਾਰੇ ਲੋਕ ਵਿਆਹ ਵਾਲੀ ਜਗ੍ਹਾ ਤੋਂ ਰਿਸੈਪਸ਼ਨ ਵਾਲੀ ਜਗ੍ਹਾ ‘ਤੇ ਪੁੱਜੇ ਸੀ।

Accident while leaving the

ਦੋਵਾਂ ਨੇ ਰਿਸੈਪਸ਼ਨ ਲਈ ਗੋਲਫ ਕਾਰਟ ਕਲੱਬ ਬੁੱਕ ਕੀਤਾ ਹੋਇਆ ਸੀ। ਨਵਾਂ-ਵਿਆਹੇ ਜੋੜੇ ਨੇ ਵਿਆਹ ਵਾਲ਼ੇ ਕੱਪੜੇ ਹੀ ਪਹਿਨੇ ਹੋਏ ਸੀ। ਇਸ ਤੋਂ ਮਗਰੋਂ ਸਮੰਥਾ ਅਤੇ ਐਰਿਕ ਦਾ ਪਰਿਵਾਰ ਕੁਝ ਦੇਰ ਤੱਕ ਰਿਸ਼ਤੇਦਾਰਾਂ ਅਤੇ ਦੋਸਤਾਂ ਨਾਲ ਗੱਲਾਂ ਕਰ ਰਹੇ ਸੀ। ਇਸ ਦੌਰਾਨ ਬਹੁਤ ਰਾਤ ਹੋ ਗਈ ਸੀ।ਉਨ੍ਹਾਂ ਦੇ ਦੋਸਤ ‘ਤੇ ਰਿਸ਼ਤੇਦਾਰ ਗੱਡੀ ਤਕ ਛੱਡਣ ਲਈ ਆਏ ਸੀ | ਐਰਿਕ ਅਤੇ ਸਮੰਥਾ ਪਿੱਛੇ ਵਾਲੀ ਸੀਟ ‘ਤੇ ਬੈਠੇ ਹੋਏ ਸੀ। ਐਰਿਕ ਕਾਰ ਦਾ ਦਰਵਾਜ਼ਾ ਹਾਲੇ ਬੰਦ ਕਰ ਰਿਹਾ ਸੀ ਜਦੋਂ ਦੂਜੇ ਪਾਸੇ ਤੋਂ ਇੱਕ ਤੇਜ਼ ਰਫਤਾਰ ਗੱਡੀ ਆਉਂਦੀ ਹੈ ‘ਤੇ ਨਵੇਂ ਵਿਆਹੇ ਜੋੜੇ ਦੀ ਗੱਡੀ ਨੂੰ ਟੱਕਰ ਮਾਰ ਦਿੰਦੀ ਹੈ।

Accident while leaving the

ਟੱਕਰ ਇਨੀ ਜ਼ਬਰਦਸਤ ਸੀ ਕਿ ਐਰਿਕ-ਸਾਮੰਥਾ ਦੀ ਗੱਡੀ ਬਹੁਤ ਦੂਰ ਤੱਕ ਘਸੀਟ ਹੁੰਦੀ ਗਈ। ਇਸ ਦੌਰਾਨ ਸਾਰੇ ਪਾਸੇ ਰੌਲਾ ਪੈਣ ਲੱਗ ਗਿਆ। ਲਾੜਾ-ਲਾੜੀ ਦੇ ਰਿਸ਼ਤੇਦਾਰ ਅਤੇ ਦੋਸਤ ਗੱਡੀ ਕੋਲ ਪੁੱਜੇ | ਐਕਸੀਡੈਂਟ ਹੋਈ ਗੱਡੀ ਦੀ ਹਾਲਤ ਬਹੁਤ ਜਿਆਦਾ ਬੁਰੀ ਸੀ।ਐਰਿਕ ਅਤੇ ਸਾਮੰਥਾ ਨੂੰ ਕਿਸੇ ਤਰੀਕੇ ਨਾਲ ਗੱਡੀ ਤੋਂ ਬਾਹਰ ਕੱਢ ਲਿਆ ਗਿਆ । ਸਾਮੰਥਾ ਦਮ ਤੋੜ ਗਈ ਸੀ। ਐਰਿਕ ਦੇ ਸਿਰ ‘ਤੇ ਬਹੁਤ ਸੱਟਾਂ ਲੱਗੀਆਂ ਹੋਈਆਂ ਸੀ । ਪੁਲਿਸ ਅਤੇ ਐਂਬੂਲੈਂਸ ਮੌਕੇ ‘ਤੇ ਪੁੱਜੀ ਤੇ ਸਾਰਿਆਂ ਨੂੰ ਹਸਪਤਾਲ ਪਹੁੰਚਿਆ ਗਿਆ।

ਐਰਿਕ ਦੀ ਮਾਂ ਨੇ ਆਪਣੇ ਸੋਸ਼ਲ ਮੀਡੀਆ ‘ਤੇ ਪੋਸਟ ਕਰਕੇ ਇਸ ਹਾਦਸੇ ਬਾਰੇ ਦੱਸਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਮੇਰਾ ਪੁੱਤਰ ਪਲਕ ਝਪਕਦਿਆਂ ਹੀ ਆਪਣਾ ਪਿਆਰ ਗੁਆ ਦਿੱਤਾ ਹੈ। ਐਰਿਕ ਦੀਆਂ ਦੋ ਰਿਕੰਸਟ੍ਰਕਟਿਵ ਸਰਜਰੀਆਂ ਹੋਈਆਂ ਹਨ। ਉਸ ਦੇ ਸੱਟ ਬਹੁਤ ਖ਼ਤਰਨਾਕ ਲੱਗੀ ਹੈ। ਮੈਂ ਲੋਕਾਂ ਨੂੰ ਸਹਾਇਤਾ ਕਰਨ ਲਈ ਅਪੀਲ ਕਰ ਰਹੀ ਹਾਂ। ਇਸ ਤੋਂ ਬਾਅਦ ਲੋਕ ਉਨ੍ਹਾਂ ਦੀ ਆਰਥਿਕ ਸਹਾਇਤਾ ਕਰ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

Most Popular

Recent Comments