Nation Post

ਅਫਸਾਨਾ ਖਾਨ ਪਤੀ ਸਾਜ਼ ਨਾਲ ਪਹੁੰਚੀ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ, ਦੇਖੋ ਤਸਵੀਰਾਂ

Afsana khan

Afsana khan

ਪੰਜਾਬੀ ਗਾਇਕਾ ਅਫਸਾਨਾ ਖਾਨ ਆਪਣੀ ਉੱਚੀ ਤੇ ਸੁੱਚੀ ਗਾਇਕੀ ਦੇ ਚੱਲਦੇ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੀ ਹੈ। ਅਫਸਾਨਾ ਦੇ ਜ਼ਿਆਦਾਤਰ ਗੀਤਾਂ ਨੂੰ ਨਾ ਸਿਰਫ਼ ਦਰਸ਼ਕ ਬਲਕਿ ਕਈ ਪੰਜਾਬੀ ਸਿਤਾਰਿਆਂ ਵੱਲੋਂ ਵੀ ਬੇਹੱਦ ਪਸੰਦ ਕੀਤਾ ਜਾਂਦਾ ਹੈ। ਹਾਲ ਹੀ ਵਿੱਚ ਅਫਸਾਨਾ ਆਪਣੇ ਪਤੀ ਸਾਜ਼ ਦੇ ਨਾਲ ਕਾਮੇਡੀ ਕਿੰਗ ਕਪਿਲ ਸ਼ਰਮਾ ਦੇ ਘਰ ਪਹੁੰਚੀ। ਅਫਸਾਨਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਕਈ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਨ੍ਹਾਂ ਨੂੰ ਫੈਨਜ਼ ਵੱਲੋਂ ਵੀ ਖੂਬ ਪਸੰਦ ਕੀਤਾ ਜਾ ਰਿਹਾ ਹੈ।

ਅਫਸਾਨਾ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੀ ਹੈ। ਅਫਸਾਨਾ ਅਕਸਰ ਆਪਣੇ ਪ੍ਰਸ਼ੰਸਕਾਂ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਾਮੇਡੀਅਨ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਪਤਨੀ ਨਾਲ ਤਸਵੀਰ ਸ਼ੇਅਰ ਕਰਦੇ ਕੈਪਸ਼ਨ ਵਿੱਚ ਲਿਖਿਆ- ਬਹੁਤ ਪਿਆਰ ਦਿੱਤਾ, ਡਾਊਨ ਟੂ ਅਰਥ @kapilsharma ਪਾਜੀ ਕਾਮੇਡੀ ਦੇ ਬਾਦਸ਼ਾਹ 🙌❤️@ginnichatrath ❤️ ਭਾਬੀ ਜੀ ਬਹੁਤ ਵਧੀਆ ਡਿਨਰ ਸੀ 🙏🏻

Exit mobile version